ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪਹਿਲੀ ਮੁਰੀਦ ਬੇਬੇ ਨਾਨਕੀ
ਬੇਬੇ ਨਾਨਕੀ ਜੀ ਦਾ ਜਨਮ ਸੰਨ 1464 ਈ. ਨੂੰ ਪਿੰਡ ਚਾਹਲ (ਨਾਨਕੇ) ਜਿਲ੍ਹਾ ਲਹੌਰ ਵਿਖੇ ਹੋਇਆ। ਇਹਨਾਂ ਦਾ ਜਨਮ ਨਾਨਕੇ ਪਿੰਡ ਹੋਣ ਕਰਕੇ ਆਪ ਜੀ ਦਾ ਨਾਂ ‘ਨਾਨਕੀ’ਹੀ ਪੈ ਗਿਆ।ਆਪ ਜੀ ਦੇ ਪਿਤਾ ਦਾ ਨਾਂ ਮਹਿਤਾ ਕਾਲੂ(ਕਲਿਆਣ ਦਾਸ)ਜੀ ਅਤੇ ਮਾਤਾ ਤ੍ਰਿਪਤਾ ਜੀ ਸਨ। ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਤੋਂ ਪੰਜ ਸਾਲ ਵੱਡੇ ਸਨ।
ਬੇਬੇ ਨਾਨਕੀ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਸੰਸਾਰੀ ਵੀਰ ਨਹੀਂ ਸਗੋਂ ਨਿਰੰਕਾਰੀ ਰੂਪ ਕਰਕੇ ਜਾਣਿਆ ਕਿਉਕਿ ਮਹਾਨ ਕੋਸ਼ ਭਾਈ ਕਾਹਨ ਸਿੰਘ ਜੀ ਨਾਭਾ ਜੀ ਦੇ ਸ਼ਬਦਾਂ ਦੇ ਅਨੁਸਾਰ ਬੇਬੇ ਨਾਨਕੀ ਜੀ ਸਿੱਖ ਧਰਮ ਦੇ ਉਹ ਪਹਿਲੇ ਸਿੱਖ ਹਨ ਜਿੰਨ੍ਹਾਂ ਨੇ ਸਭ ਤੋਂ ਪਹਿਲਾਂ ਸਿੱਖ ਧਰਮ ਧਾਰਨ ਕੀਤਾ। ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪਹਿਲੀ ਜੇ ਕੋਈ ਮੁਰੀਦ ਬਣੀ ਤਾਂ ਉਹ ਬੇਬੇ ਨਾਨਕੀ ਜੀ ਹੀ ਸਨ। ਜਿਸ ਵੇਲੇ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਆਏ ਤਾਂ ਸ਼ਰਦਾ ਵਿੱਚ ਭਿੱਜੇ ਬੇਬੇ ਨਾਨਕੀ ਜੀ ਗੁਰੂ ਜੀ ਦੇ ਚਰਨਾਂ ‘ਤੇ ਡਿੱਗ ਪਏ ਤਾਂ ਉਸ ਵੇਲੇ ਗੁਰੂ ਜੀ ਨੇ ਇਹ ਕਹਿਣ ਤੇ ਕਿ ਤੁਸੀ ਤਾਂ ਮੇਰੇ ਤੋਂ ਵੱਡੇ ਹੋ ਤਾਂ ਉਸ ਵੇਲੇ ਬੇਬੇ ਨਾਨਕੀ ਜੀ ਨੇ ਉੱਤਰ ਦਿੱਤਾ ਸੀ ਕਿ ਤੂੰ ਮੇਰਾ ਵੀਰ ਹੀ ਨਹੀਂ ਤੂੰ ਤਾਂ ਜਗਤ ਦਾ ਪੀਰ ਹੈਂ।
ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ ਤੇ ਜਾਣ ਤੋਂ ਪਹਿਲਾਂ ਭਾਈ ਫਿਰੰਦੇ ਪਾਸੋਂ ਇੱਕ ਰਬਾਬ ਬਣਵਾਈ ਤਾਂ ਉਸ ਵੇਲੇ ਪੈਸੇ ਵੀ ਭੈਣ ਨਾਨਕੀ ਜੀ ਪਾਸੋਂ ਹੀ ਲਏ ਸਨ ਤਾਂ ਕੀ ਜਦੋਂ ਵੀ ਰਬਾਬ ਦੀਆਂ ਤਿਰੰਗਾਂ ਨਿਕਲਣ ਓਸ ਸਮੇਂ ਭੈਣ ਜੀ ਦਾ ਪਿਆਰ ਸਦੀਵੀਂ ਹੀ ਨਾਲ ਰਹੇ। ਬੇਬੇ ਨਾਨਕੀ ਜੀ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਨ ਉਪਰੰਤ ਆਪਣੀ 54 ਸਾਲ ਦੀ ਉਮਰ ਵਿੱਚ ਜੋਤੀ-ਜੋਤ ਸਮਾ ਗਏ। ਗੁਰੂ ਜੀ ਨੇ ਆਪਣੀ ਪਿਆਰੀ ਭੈਣ ਦਾ ਸਸਕਾਰ ਵੀ ਆਪਣੀ ਹੱਥੀ ਹੀ ਕੀਤਾ।

No comments:
Post a Comment