ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫਤਿਹ


ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ।। ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ।।

Languages

ਇਤਿਹਾਸ / ਬਾਣੀ ਇਥੇ Search ਕਰੋ

Jaap Sahib ~ ਜਾਪੁ ਸਾਹਿਬ





ੴ ਸਤਿਗੁਰ ਪ੍ਰਸਾਦਿ ||
ਸੀ੍ ਵਾਹਿਗੁਰੂ ਜੀ ਕੀ ਫਤਹ ||
|| ਜਾਪੁ ||
ਸ਼੍ਰੀ ਮੁਖਵਾਕ ਪਾਤਿਸਾਹੀ 10 ||


ਛਪੈ ਛੰਦ || ਤ੍ਵ ਪ੍ਰਸਾਦਿ ||
ਚੱਕ੍ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ||
ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਨ ਸਕਤ ਕਿਹ ||
ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿੱਜੈ ||
ਕੋਟਿ ਇੰਦ੍ ਇੰਦ੍ਾਣਿ ਸਾਹਿ ਸਾਹਾਣਿ ਗਣਿਜੈ ||
ਤਿ੍ਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਿ੍ਣ ਕਹਤ ||
ਤ੍ਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤਿ ||1||



ਭੁਜੰਗ ਪ੍ਰਯਾਤ ਛੰਦ ||

ਨਮਸਤ੍ਵੰ ਅਕਾਲੇ || ਨਮਸਤ੍ਵੰ ਕ੍ਰਿਪਾਲੇ ||
ਨਮਸਤੰ ਅਰੂਪੇ || ਨਮਸਤੰ ਅਨੂਪੇ ||2||

ਨਮਸਤੰ ਅਭੇਖੇ || ਨਮਸਤੰ ਅਲੇਖੇ ||
ਨਮਸਤੰ ਅਕਾੲੇ || ਨਮਸਤੰ ਅਜਾੲੇ ||3||

ਨਮਸਤੰ ਅਗੰਜੇ || ਨਮਸਤੰ ਅਭੰਜੇ ||
 ਨਮਸਤੰ ਅਨਾਮੇ || ਨਮਸਤੰ ਅਠਾਮੇ ||4||

ਨਮਸਤੰ ਅਕਰਮੰ || ਨਮਸਤੰ ਅਧਰਮੰ || 
ਨਮਸਤੰ ਅਨਾਮੰ || ਨਮਸਤੰ ਅਧਾਮੰ ||5||

ਨਮਸਤੰ ਅਜੀਤੇ || ਨਮਸਤੰ ਅਭੀਤੇ || 
ਨਮਸਤੰ ਅਬਾਹੇ || ਨਮਸਤੰ ਅਢਾਹੇ ||6||

ਨਮਸਤੰ ਅਨੀਲੇ || ਨਮਸਤੰ ਅਨਾਦੇ || 
ਨਮਸਤੰ ਅਛੇਦੇ || ਨਮਸਤੰ ਅਗਾਧੇ ||7||

ਨਮਸਤੰ ਅਗੰਜੇ || ਨਮਸਤੰ ਅਭੰਜੇ || 
ਨਮਸਤੰ ਉਦਾਰੇ || ਨਮਸਤੰ ਅਪਾਰੇ ||8||

ਨਮਸਤੰ ਸੁ ੲੇਕੈ || ਨਮਸਤੰ ਅਨੇਕੈ || 
ਨਮਸਤੰ ਅਭੂਤੇ || ਨਮਸਤੰ ਅਜੂਪੇ  ||9||

ਨਮਸਤੰ ਨ੍ਰਿਕਰਮੇ || ਨਮਸਤੰ ਨ੍ਰਿਭਰਮੇ || 
ਨਮਸਤੰ ਨ੍ਰਿਦੇਸੇ || ਨਮਸਤੰ ਨ੍ਰਿਭੇਸੇ ||10||

ਨਮਸਤੰ ਨ੍ਰਿਨਾਮੇ || ਨਮਸਤੰ ਨ੍ਰਿਕਾਮੇ || 
ਨਮਸਤੰ ਨ੍ਰਿਧਾਤੇ || ਨਮਸਤੰ ਨ੍ਰਿਘਾਤੇ ||11||

ਨਮਸਤੰ ਨ੍ਰਿਧੂਤੇ || ਨਮਸਤੰ ਅਭੂਤ || 
ਨਮਸਤੰ ਅਲੋਕੇ || ਨਮਸਤੰ ਅਸੋਕੇ ||12||

ਨਮਸਤੰ ਨ੍ਰਿਤਾਪੇ || ਨਮਸਤੰ ਅਥਾਪੇ || 
ਨਮਸਤੰ ਤ੍ਰਿਮਾਨੇ || ਨਮਸਤੰ ਨਿਧਾਨੇ ||13||


ਨਮਸਤੰ ਅਗਾਹੇ || ਨਮਸਤੰ ਅਬਾਹੇ || 
ਨਮਸਤੰ ਤ੍ਰਿਬਰਗੇ || ਨਮਸਤੰ ਅਸਰਗੇ ||14||

ਨਮਸਤੰ ਪ੍ਰਭੋਗੇ || ਨਮਸਤੰ ਸੁ ਜੋਗੇ || 
ਨਮਸਤੰ ਅਰੰਗੇ || ਨਮਸਤੰ ਅਭੰਗੇ ||15||

ਨਮਸਤੰ ਅਗੰਮੇ || ਨਮਸੱਤਸਤੁ ਰੰਮੇ || 
ਨਮਸਤੰ ਜਲਾਸਰੇ || ਨਮਸਤੰ ਨਿਰਾਸਰੇ ||16||


ਨਮਸਤੰ ਅਜਾਤੇ || ਨਮਸਤੰ ਅਪਾਤੇ || 
ਨਮਸਤੰ ਅਮਜਬੇ || ਨਮਸੱਤਸਤੁ ਅਜਬੇ ||17||


ਅਦੇਸੰ ਅਦੇਸੇ || ਨਮਸਤੰ ਅਭੇਸੇ || 
ਨਮਸਤੰ ਨ੍ਰਿਧਾਮੇ || ਨਮਸਤੰ ਨ੍ਰਿਬਾਮੇ ||18||

ਨਮੋ ਸਰਬ ਕਾਲੇ || ਨਮੋ ਸਰਬ ਦਿਆਲੇ || 
ਨਮੋ ਸਰਬ ਰੂਪੇ || ਨਮੋ ਸਰਬ ਭੂਪੇ ||19||

ਨਮੋ ਸਰਬ ਖਾਪੇ || ਨਮੋ ਸਰਬ ਥਾਪੇ || 
ਨਮੋ ਸਰਬ ਕਾਲੇ || ਨਮੋ ਸਰਬ ਪਾਲੇ ||20||


ਨਮਸੱਤਸਤੁ ਦੇਵੈ || ਨਮਸਤੰ ਅਭੇਵੈ || 
ਨਮਸਤੰ ਅਜਨਮੇ || ਨਮਸਤੰ ਸੁ ਬਨਮੇ ||21||


ਨਮੋ ਸਰਬ ਗਉਨੇ || ਨਮੋ ਸਰਬ ਭਉਨੇ || 
ਨਮੋ ਸਰਬ ਰੰਗੇ || ਨਮੋ ਸਰਬ ਭੰਗੇ ||22||


ਨਮੋ ਕਾਲ ਕਾਲੇ || ਨਮਸੱਤਸਤੁ ਦਿਆਲੇ || 
ਨਮਸਤੰ ਅਬਰਨੇ || ਨਮਸਤੰ ਅਮਰਨੇ ||23||


ਨਮਸਤੰ ਜਰਾਰੰ || ਨਮਸਤੰ ਕ੍ਰਿਤਾਰੰ || 
ਨਮੋ ਸਰਬ ਧੰਧੇ || ਨਮੋ ਸਤ ਅਬੰਧੇ ||24||


ਨਮਸਤੰ ਨ੍ਰਿਸਾਕੇ || ਨਮਸਤੰ ਨ੍ਰਿਬਾਕੇ || 
ਨਮਸਤੰ ਰਹੀਮੇ || ਨਮਸਤੰ ਕਰੀਮੇ ||25||

ਨਮਸਤੰ ਅਨੰਤੇ || ਨਮਸਤੰ ਮਹੰਤੇ || 
ਨਮਸੱਤਸਤੁ ਰਾਗੇ || ਨਮਸਤੰ ਸੁਹਾਗੇ ||26||


ਨਮੋ ਸਰਬ ਸੋਖੰ || ਨਮੋ ਸਰਬ ਪੋਖੰ || 
ਨਮੋ ਸਰਬ ਕਰਤਾ || ਨਮੋ ਸਰਬ ਹਰਤਾ ||27||


ਨਮੋ ਜੋਗ ਜੋਗੇ || ਨਮੋ ਭੋਗ ਭੋਗੇ || 
ਮੋ ਸਰਬ ਦਿਆਲੇ || ਨਮੋ ਸਰਬ ਪਾਲੇ ||28||



ਚਾਚਰੀ ਛੰਦ || ਤ੍ਵ ਪ੍ਰਸਾਦਿ ||
ਅਰੂਪ ਹੈਂ || ਅਨੂਪ ਹੈਂ || 
ਅਜੂ ਹੈਂ || ਅਭੂ ਹੈਂ  ||29||


ਅਲੇਖ ਹੈਂ || ਅਭੇਖ ਹੈਂ || 
ਅਨਾਮ ਹੈਂ || ਅਕਾਮ ਹੈਂ ||30||



ਅਧੇ ਹੈਂ || ਅਭੇ ਹੈਂ || 
ਅਜੀਤ ਹੈਂ || ਅਭੀਤ ਹੈਂ ||31||



ਤ੍ਰਿਮਾਨ ਹੈਂ || ਨਿਧਾਨ ਹੈਂ || 
ਤ੍ਰਿਬਰਗ ਹੈਂ ||ਅਸਰਗ ਹੈਂ ||32||



ਅਨੀਲ ਹੈਂ || ਅਨਾਦਿ ਹੈਂ || 
ਅਜੇ ਹੈਂ || ਅਜਾਦਿ ਹੈਂ || 33||



ਅਜਨਮ ਹੈਂ|| ਅਬਰਨ ਹੈਂ|| 
ਅਭੂਤ ਹੈਂ|| ਅਭਰਨ ਹੈਂ ||34||



ਅਗੰਜ ਹੈਂ|| ਅਭੰਜ ਹੈਂ|| 
ਅਝੂਝ ਹੈਂ|| ਅਝੰਝ ਹੈਂ ||35||



ਅੱਮੀਕ ਹੈਂ|| ਰਫ਼ੀਕ ਹੈਂ|| 
ਅਧੰਧ ਹੈਂ|| ਅਬੰਧ ਹੈਂ ||36||



ਨ੍ਰਿਬੂਝ ਹੈਂ|| ਅਸੂਝ ਹੈਂ|| 
ਅਕਾਲ ਹੈਂ|| ਅਜਾਲ ਹੈਂ ||37||



ਅਲਾਹ ਹੈਂ| ਅਜਾਹ ਹੈਂ|| 
ਅਨੰਤ ਹੈਂ|| ਮਹੰਤ ਹੈਂ |38||



ਅਲੀਕ ਹੈਂ|| ਨ੍ਰਿਸਰੀਕ ਹੈਂ|| 
ਨ੍ਰਿਲੰਭ ਹੈਂ|| ਅਸੰਭ ਹੈਂ ||39||



ਅਗੰਮ ਹੈਂ|| ਅਜੰਮ ਹੈਂ|| 
ਅਭੂਤ ਹੈਂ|| ਅਛੂਤ ਹੈਂ ||40||



ਅਲੋਕ ਹੈਂ|| ਅਸੋਕ ਹੈਂ|| 
ਅਕਰਮ ਹੈਂ|| ਅਭਰਮ ਹੈਂ ||41||


ਅਜੀਤ ਹੈਂ|| ਅਭੀਤ ਹੈਂ|| 
ਅਬਾਹ ਹੈਂ|| ਅਗਾਹ ਹੈਂ ||42||


ਅਮਾਨ ਹੈਂ || ਨਿਧਾਨ ਹੈਂ|| 
ਅਨੇਕ ਹੈਂ || ਫਿਰਿ ੲੇਕ ਹੈਂ ||43||


ਭੁਜੰਗ ਪ੍ਰਯਾਤ ਛੰਦ ||

ਨਮੋ ਸਰਬ ਮਾਨੇ || ਸਮਸਤੀ ਨਿਧਾਨੇ || 
ਨਮੋ ਦੇਵ ਦੇਵੇ || ਅਭੇਖੀ ਅਭੇਵੇ ||44||


ਨਮੋ ਕਾਲ ਕਾਲੇ || ਨਮੋ ਸਰਬ ਪਾਲੇ || 
ਨਮੋ ਸਰਬ ਗਉਣੇ || ਨਮੋ ਸਰਬ ਭਉਣੇ ||45||



ਅਨੰਗੀ ਅਨਾਥੇ || ਨ੍ਰਿਸੰਗੀ ਪ੍ਰਮਾਥੇ || 
ਨਮੋ ਭਾਨ ਭਾਨੇ || ਨਮੋ ਮਾਨ ਮਾਨੇ ||46||



ਨਮੋ ਚੰਦ੍ਰ ਚੰਦ੍ਰੇ || ਨਮੋ ਭਾਨ ਭਾਨੇ || 
ਨਮੋ ਗੀਤ ਗੀਤੇ || ਨਮੋ ਤਾਨ ਤਾਨੇ ||47||



ਨਮੋ ਨ੍ਰਿੱਤ ਨ੍ਰਿੱਤੇ || ਨਮੋ ਨਾਦ ਨਾਦੇ || 
ਨਮੋ ਪਾਨ ਪਾਨੇ || ਨਮੋ ਬਾਦ ਬਾਦੇ ||48||



ਅਨੰਗੀ ਅਨਾਮੇ || ਸਮਸਤੀ ਸਰੂਪੇ || 
ਪ੍ਰਭੰਗੀ ਪ੍ਰਮਾਥੇ || ਸਮਸਤੀ ਬਿਭੂਤੇ ||49||



ਕਲੰਕੰ ਬਿਨਾ ਨੇ ਕਲੰਕੀ ਸਰੂਪੇ || 
ਨਮੋ ਰਾਜ ਰਾਜੇਸ੍ਵਰੰ ਪਰਮ ਰੂਪੇ ||50||



ਨਮੋ ਜੋਗ ਜੋਗੇਸ੍ਵਰੰ ਪਰਮ ਸਿੱਧੇ || 
ਨਮੋ ਰਾਜ ਰਾਜੇਸ੍ਵਰੰ ਪਰਮ ਬ੍ਰਿਧੇ ||51||



ਨਮੋ ਸਸਤ੍ਰ ਪਾਣੇ || ਨਮੋ ਅਸਤ੍ਰ ਮਾਣੇ || 
ਨਮੋ ਪਰਮ ਗਿਆਤਾ|| ਨਮੋ ਲੋਕ ਮਾਤਾ ||52||



ਅਭੇਖੀ ਅਭਰਮੀ ਅਭੋਗੀ ਅਭੁਗਤੇ || 
ਨਮੋ ਜੋਗ ਜੋਗੇਸ੍ਵਰੰ ਪਰਮ ਜੁਗਤੇ ||53||



ਨਮੋ ਨਿੱਤ ਨਾਰਾਇਣੇ ਕ੍ਰੂਰ ਕਰਮੇ || 
ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ||54||



ਨਮੋ ਰੋਗ ਹਰਤਾ || ਨਮੋ ਰਾਗ ਰੂਪੇ || 
ਨਮੋ ਸਾਹ ਸਾਹੰ || ਨਮੋ ਭੂਪ ਭੂਪੇ  ||55||



ਨਮੋ ਦਾਨ ਦਾਨੇ || ਨਮੋ ਮਾਨ ਮਾਨੇ || 
ਨਮੋ ਰੋਗ ਰੋਗੇ ||ਨਮਸਤੰ ਇਸਨਾਨੰ ||56||



ਨਮੋ ਮੰਤ੍ਰ ਮੰਤ੍ਰੰ || ਨਮੋ ਜੰਤ੍ਰ ਜੰਤ੍ਰੰ ||
ਨਮੋ ਇਸਟ ਇਸਟੇ || ਨਮੋ ਤੰਤ੍ਰ ਤੰਤ੍ਰੰ ||57||



ਸਦਾ ਸਚਦਾਨੰਦ ਸਰਬੰ ਪ੍ਰਣਾਸੀ ||
ਅਨੂਪੇ ਅਰੂਪੇ ਸਮਸਤੁਿਲ ਨਿਵਾਸੀ ||58||



ਸਦਾ ਸਿਧਦਾ ਬੁਧਦਾ ਬ੍ਰਿਧ ਕਰਤਾ || 
ਅਧੋ ਉਰਧ ਅਰਧੰ ਅਘੰ ਓਘ ਹਰਤਾ ਹੈ ||59||



ਪਰਮ ਪਰਮ ਪਰਮੇਸ੍ਵਰੰ ਪ੍ਰੋਛ ਪਾਲੰ || 
ਸਦਾ ਸਰਬਦਾ ਸਿੱਧਿ ਦਾਤਾ ਦਿਆਲੰ ||60||



ਅਛੇਦੀ ਅਭੇਦੀ ਅਨਾਮੰ ਅਕਾਮੰ || 
ਸਮਸਤੋ ਪਰਾਜੀ ਸਮਸਤਸਤੁ ਧਾਮੰ ||61||



ਤੇਰਾ ਜੋਰੁ || ਚਾਚਰੀ ਛੰਦ ||
ਜਲੇ ਹੈਂ || ਥਲੇ ਹੈਂ || 
ਅਭੀਤ ਹੈਂ || ਅਭੇ ਹੈਂ ||62||


ਪ੍ਰਭੂ ਹੈਂ || ਅਜੂ ਹੈਂ ||
 ਅਦੇਸ ਹੈਂ || ਅਭੇਸ ਹੈਂ ||63||



ਭੁਜੰਗ ਪ੍ਰਯਾਤ ਛੰਦ ||
ਅਗਾਧੇ ਅਬਾਧੇ || ਅਨੰਦੀ ਸਰੂਪੇ ||
 ਨਮੋ ਸਰਬ ਮਾਨੇ || ਸਮਸਤੀ ਨਿਧਾਨੇ ||64||


ਨਮਸਤ੍ਵੰ ਨ੍ਰਿਨਾਥੇ || ਨਮਸਤ੍ਵੰ ਪ੍ਰਮਾਥੇ || 
ਨਮਸਤ੍ਵੰ ਅਗੰਜੇ || ਨਮਸਤ੍ਵੰ ਅਭੰਜੇ ||65||



ਨਮਸਤ੍ਵੰ ਅਕਾਲੇ || ਨਮਸਤ੍ਵੰ ਅਪਾਲੇ || 
ਨਮੋ ਸਰਬ ਦੇਸੇ || ਨਮੋ ਸਰਬ ਭੇਸੇ ||66||



ਨਮੋ ਰਾਜ ਰਾਜੇ || ਨਮੋ ਸਾਜ ਸਾਜੇ || 
ਨਮੋ ਸ਼ਾਹ ਸ਼ਾਹੇ || ਨਮੋ ਮਾਹ ਮਾਹੇ ||67||



ਨਮੋ ਗੀਤ ਗੀਤੇ || ਨਮੋ ਪ੍ਰੀਤ ਪ੍ਰੀਤੇ || 
ਨਮੋ ਰੋਖ ਰੋਖੇ || ਨਮੋ ਸੋਖ ਸੋਖੇ ||68||



ਨਮੋ ਸਰਬ ਰੋਗੇ || ਨਮੋ ਸਰਬ ਭੋਗੇ || 
ਨਮੋ ਸਰਬ ਜੀਤੰ || ਨਮੋ ਸਰਬ ਭੀਤੰ ||69||



ਨਮੋ ਸਰਬ ਗਿਆਨੰ || ਨਮੋ ਪਰਮ ਤਾਨੰ || 
ਨਮੋ ਸਰਬ ਮੰਤ੍ਰੰ || ਨਮੋ ਸਰਬ ਜੰਤ੍ਰੰ ||70||



ਨਮੋ ਸਰਬ ਦ੍ਰਿੱਸੰ || ਨਮੋ ਸਰਬ ਕ੍ਰਿੱਸੰ || 
ਨਮੋ ਸਰਬ ਰੰਗੇ || ਤ੍ਰਿਭੰਗੀ ਅਨੰਗੇ ||71||



ਨਮੋ ਜੀਵ ਜੀਵੰ || ਨਮੋ ਬੀਜ ਬੀਜੇ || 
ਅਖਿੱਜੇ ਅਭਿੱਜੇ || ਸਮਸਤੰ ਪ੍ਰਸਿੱਜੇ ||72||



ਕ੍ਰਿਪਾਲੰ ਸਰੂਪੇ || ਕੁਕਰਮੰ ਪ੍ਰਣਾਸੀ || 
ਸਦਾ ਸਰਬਦਾ ਰਿਧਿ ਸਿਧੰ ਨਿਵਾਸੀ ||73||



ਚਰਪਟ ਛੰਦ || ਤ੍ਵ ਪ੍ਰਸਾਦਿ ||

ਅੰਮ੍ਰਿਤ ਕਰਮੇ || ਅੰਬ੍ਰਿਤ ਧਰਮੇ || 
ਅਖੱਲ ਜੋਗੇ || ਅਚੱਲ ਭੋਗੇ ||74||


ਅਚੱਲ ਰਾਜੇ || ਅਟੱਲ ਸਾਜੇ || 
ਅਖੱਲ ਧਰਮੰ || ਅਲੱਖ ਕਰਮੰ ||75||



ਸਰਬੰ ਦਾਤਾ || ਸਰਬੰ ਗਿਆਤਾ || 
ਸਰਬੰ ਭਾਨੇ || ਸਰਬੰ ਮਾਨੇ ||76||



ਸਰਬੰ ਪ੍ਰਾਣੰ || ਸਰਬੰ ਤ੍ਰਾਣੰ ||
ਸਰਬੰ ਭੁਗਤਾ || ਸਰਬੰ ਜੁਗਤਾ ||77||



ਸਰਬੰ ਦੇਵੰ || ਸਰਬੰ ਭੇਵੰ || 
ਸਰਬੰ ਕਾਲੇ || ਸਰਬੰ ਪਾਲੇ ||78||



ਰੂਆਲ ਛੰਦ || ਤ੍ਵ ਪ੍ਰਸਾਦਿ ||

ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ ||
ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ ||

ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨਿ ਕਾਲ ||

ਜੱਤ੍ਰ ਤੱਤ੍ਰ ਬਿਰਾਜਹੀ ਅਵਧੂਤ ਰੂਪ ਰਿਸਾਲ ||79||



ਨਾਮ ਠਾਮ ਨ ਜਾਤਿ ਜਾਕਰ ਰੂਪ ਰੰਗ ਨ ਰੇਖ ||

ਆਦਿ ਪੁਰਖ ਉਦਾਰ ਮੂਰਤਿ ਅਜੋਨਿ ਆਦਿ ਅਸੇਖ ||

ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨ ਰਾਗ ||

ਜੱਤ੍ਰ ਤੱਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ ||80||


ਨਾਮ ਕਾਮ ਬਿਹੀਨ ਪੇਖਤ ਧਾਮ ਹੂੰ ਨਹਿ ਜਾਹਿ ||

ਸਰਬ ਮਾਨ ਸਰਬੱਤ੍ਰ ਮਾਨ ਸਦੈਵ ਮਾਨਤ ਤਾਹਿ ||

ੲੇਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ ||

ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰਿ ੲੇਕ ||81||



ਦੇਵ ਭੇਵ ਨ ਜਾਨਹੀ ਜਿਹ ਬੇਦ ਅਉਰ ਕਤੇਬ ||

ਰੂਪ ਰੰਗ ਨ ਜਾਤਿ ਪਾਤਿ ਸੁ ਜਾਨਈ ਕਿਂਹ ਜੇਬ ||

ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਬਿਹੀਨ ||

ਚੱਕ੍ਰ ਬੱਕ੍ਰ ਫਿਰੈ ਚਤੁਰ ਚੱਕ ਮਾਨਹੀ ਪੁਰ ਤੀਨ ||82||



ਲੋਕ ਚਉਦਹ ਕੇ ਬਿਖੈ ਜਗ ਜਾਪਹੀ ਜਿਂਹ ਜਾਪ ||

ਆਦਿ ਦੇਵ ਅਨਾਦਿ ਮੂਰਤਿ ਥਾਪਿਓ ਸਬੈ ਜਿਂਹ ਥਾਪ ||

ਪਰਮ ਰੂਪ ਪੁਨੀਤ ਮੂਰਤਿ ਪੂਰਨ ਪੁਰਖ ਅਪਾਰ ||

ਸਰਬ ਬਿਸ੍ਵ ਰਚਿਓ ਸੁਯੰਭਵ ਗੜਨ ਭੰਜਨਹਾਰ ||83||



ਕਾਲ ਹੀਨ ਕਲਾ ਸੰਜੁਗਤਿ ਅਕਾਲ ਪੁਰਖ ਅਦੇਸ ||

ਧਰਮ ਧਾਮ ਸੁ ਭਰਮ ਰਹਿਤ ਅਭੂਤ ਅਲਖ ਅਭੇਸ ||

ਅੰਗ ਰਾਗ ਨ ਰੰਗ ਜਾਕਹਿ ਜਾਤਿ ਪਾਤਿ ਨ ਨਾਮ ||

ਗਰਬ ਗੰਜਨ ਦੁਸਟ ਭੰਜਨ ਮੁਕਤਿ ਦਾਇਕ ਕਾਮ ||84||



ਆਪ ਰੂਪ ਅਮੀਕ ਅਨ ਉਸਤਤਿ ੲੇਕ ਪੁਰਖ ਅਵਧੂਤ ||

ਗਰਬ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ||

ਅੰਗ ਹੀਨ ਅਭੰਗ ਅਨਾਤਮ ੲੇਕ ਪੁਰਖ ਅਪਾਰ ||

ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਿਤਿਪਾਰ ||85||



ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ||

ਸਰਬ ਸਾਸਤ੍ਰ ਨ ਜਾਨਹੀ ਜਿਂਹ ਰੂਪ ਰੰਗੁ ਅਰੁ ਰੇਖ ||

ਪਰਮ ਬੇਦ ਪੁਰਾਣ ਜਾਕਹਿ ਨੇਤ ਭਾਖਤ ਨਿੱਤ ||

ਕੋਟਿ ਸਿੰਮ੍ਰਿਤ ਪੁਰਾਨ ਸਾਸਤ੍ਰ ਨ ਆਵਈ ਵਹੁ ਚਿੱਤਿ ||86||



ਮਧੁਭਾਰ ਛੰਦ || ਤ੍ਵ ਪ੍ਰਸਾਦਿ ||
ਗੁਨ ਗਨ ਉਦਾਰ || ਮਹਿਮਾ ਅਪਾਰ || 
ਆਸਨ ਅਭੰਗ || ਉਪਮਾ ਅਨੰਗ ||87||


ਅਨ ਭਉ ਪ੍ਰਕਾਸ || ਨਿਸ ਦਿਨ ਅਨਾਸ || 
ਆਜਾਨੁ ਬਾਹੁ || ਸਾਹਾਨ ਸਾਹੁ ||88||



ਰਾਜਾਨ ਰਾਜ || ਭਾਨਾਨ ਭਾਨ || 
ਦੇਵਾਨ ਦੇਵ || ਉਪਮਾ ਮਹਾਨ ||89||



ਇੰਦ੍ਰਾਨ ਇੰਦ੍ਰ || ਬਾਲਾਨ ਬਾਲ ||
ਰੰਕਾਨ ਰੰਕ || ਕਾਲਾਨ ਕਾਲ ||90||



ਅਨਭੂਤ ਅੰਗ || ਆਭਾ ਅਭੰਗ || 
ਗਤਿ ਮਿਤਿ ਅਪਾਰ || ਗੁਨ ਗਨ ਉਦਾਰ ||91||



ਮੁਨਿ ਗਨ ਪ੍ਰਨਾਮ || ਨਿਰ ਭੈ ਨਿਕਾਮ || 
ਅਤਿ ਦੁਤਿ ਪ੍ਰਚੰਡ || ਮਿਤਿ ਗਤਿ ਅਖੰਡ ||92||



ਆਲਿਸਯ ਕਰਮ || ਆਦ੍ਰਿਸਯ ਧਰਮ || 
ਸਰਬਾ ਭਰਣਾਢਯ || ਅਨਡੰਡ ਬਾਢਯ ||93||



ਚਾਚਰੀ ਛੰਦ II ਤ੍ਵ ਪ੍ਰਸਾਦਿ II
ਦ੍ਰਾਨ ਇੰਦ੍ਰ || ਬਾਲਾਨ ਬਾਲ || 
ਰੰਕਾਨ ਰੰਕ || ਕਾਲਾਨ ਕਾਲ ||90||


ਅਨਭੂਤ ਅੰਗ || ਆਭਾ ਅਭੰਗ || 
ਗਤਿ ਮਿਤਿ ਅਪਾਰ || ਗੁਨ ਗਨ ਉਦਾਰ ||91||



ਮੁਨਿ ਗਨ ਪ੍ਰਨਾਮ || ਨਿਰ ਭੈ ਨਿਕਾਮ || 
ਅਤਿ ਦੁਤਿ ਪ੍ਰਚੰਡ || ਮਿਤਿ ਗਤਿ ਅਖੰਡ ||92||



ਆਲਿਸਯ ਕਰਮ || ਆਦ੍ਰਿਸਯ ਧਰਮ || 
ਸਰਬਾ ਭਰਣਾਢਯ || ਅਨਡੰਡ ਬਾਢਯ ||93||


ਗੋਬਿੰਦੇ || ਮੁਕੰਦੇ || 
ਉਦਾਰੇ || ਅਪਾਰੇ ||94||


ਹਰੀਅੰ || ਕਰੀਅੰ || 
ਨ੍ਰਿਨਾਮੇ || ਅਕਾਮੇ ||95||



ਭੁਜੰਗ ਪ੍ਰਯਾਤ ਛੰਦ ||
ਚੱਤ੍ਰੁ ਚੱਕ੍ਰ ਕਰਤਾ || ਚੱਤ੍ਰੁ ਚੱਕ੍ਰ ਹਰਤਾ || 
ਚੱਤ੍ਰੁ ਚੱਕ੍ਰ ਦਾਨੇ || ਚੱਤ੍ਰੁ ਚੱਕ੍ਰ ਜਾਨੇ ||96||



ਚੱਤ੍ਰੁ ਚੱਕ੍ਰ ਵਰਤੀ || ਚੱਤ੍ਰੁ ਚੱਕ੍ਰ ਭਰਤੀ || 
ਚੱਤ੍ਰੁ ਚੱਕ੍ਰ ਪਾਲੇ || ਚੱਤ੍ਰੁ ਚੱਕ੍ਰ ਕਾਲੇ ||97||



ਚੱਤ੍ਰੁ ਚੱਕ੍ਰ ਪਾਸੇ || ਚੱਤ੍ਰੁ ਚੱਕ੍ਰ ਵਾਸੇ || 
ਚੱਤ੍ਰੁ ਚੱਕ੍ਰ ਮਾਨਯੈ || ਚੱਤ੍ਰੁ ਚੱਕ੍ਰ ਦਾਨਯੈ ||98||



ਚਾਚਰੀ ਛੰਦ ||

ਨ ਸੱਤ੍ਰੈ || ਨ ਮਿੱਤ੍ਰੈ ||
 ਨ ਭਰਮੰ || ਨ ਭਿੱਤ੍ਰੈ ||99||


ਨ ਕਰਮੰ || ਨ ਕਾੲੇ || 
ਅਜਨਮੰ || ਅਜਾੲੇ ||100||

ਨ ਚਿੱਤ੍ਰੈ || ਨ ਮਿੱਤ੍ਰੈ || 
ਪਰੇ ਹੈਂ || ਪਵਿੱਤ੍ਰੈ ||101||

ਪ੍ਰਿਥੀਸੈ || ਅਦੀਸੈ || 
ਅਦ੍ਰਿਸੈ || ਅਕ੍ਰਿਸੈ ||102||


ਭਗਵਤੀ ਛੰਦ || ਤ੍ਵ ਪ੍ਰਸਾਦਿ ਕਥਤੇ ||
ਕਿ ਆਛਿਜ ਦੇਸੈ || ਕਿ ਆਭਿਜ ਭੇਸੈ ||
 ਕਿ ਆਗੰਜ ਕਰਮੈ || ਕਿ ਆਭੰਜ ਭਰਮੈ ||103||


ਕਿ ਆਭਿਜ ਲੋਕੈ || ਕਿ ਆਦਿਤ ਸੋਕੈ ||
 ਕਿ ਅਵਧੂਤ ਬਰਨੈ || ਕਿ ਬਿਭੂਤ ਕਰਨੈ ||104||

ਕਿ ਰਾਜੰ ਪ੍ਰਭਾ ਹੈਂ || ਕਿ ਧਰਮੰ ਧੁਜਾ ਹੈਂ || 
ਕਿ ਆਸੋਕ ਬਰਨੈ || ਕਿ ਸਰਬਾ ਅਭਰਨੈ ||105||

ਕਿ ਜਗਤੰ ਕ੍ਰਿਤੀ ਹੈਂ || ਕਿ ਛਤ੍ਰੰ ਛਤ੍ਰੀ ਹੈਂ || 
ਕਿ ਬ੍ਰਹਮੰ ਸਰੂਪੈ || ਕਿ ਅਨਭਉ ਅਨੂਪੈ ||106||

ਕਿ ਆਦਿ ਅਦੇਵ ਹੈਂ || ਕਿ ਆਪਿ ਅਭੇਵ ਹੈਂ ||
 ਕਿ ਚਿੱਤ੍ਰੰ ਬਿਹੀਨੈ || ਕਿ ੲੇਕੈ ਅਧੀਨੈ ||107||

ਕਿ ਰੋਜ਼ੀ ਰਜ਼ਾਕੈ || ਰਹੀਮੈ ਰਿਹਾਕੈ || 
ਕਿ ਪਾਕ ਬਿਅੈਬ ਹੈਂ || ਕਿ ਗ਼ੈਬੁਲ ਗ਼ੈਬ ਹੈਂ ||108||

ਕਿ ਅਫ਼ਵੁਲ ਗੁਨਾਹ ਹੈਂ || ਕਿ ਸ਼ਾਹਾਨ ਸ਼ਾਹ ਹੈਂ || 
ਕਿ ਕਾਰਨ ਕੁਨਿੰਦ ਹੈਂ || ਕਿ ਰੋਜ਼ੀ ਦਿਹੰਦ ਹੈਂ ||109||

ਕਿ ਰਾਜ਼ਕ ਰਹੀਮ ਹੈਂ || ਕਿ ਕਰਮੰ ਕਰੀਮ ਹੈਂ || 
ਕਿ ਸਰਬੰ ਕਲੀ ਹੈਂ || ਕਿ ਸਰਬੰ ਦਲੀ ਹੈਂ ||110||

ਕਿ ਸਰਬੱਤ੍ਰ ਮਾਨਿਯੈ || ਕਿ ਸਰਬੱਤ੍ਰ ਦਾਨਿਯੈ || 
ਕਿ ਸਰਬੱਤ੍ਰ ਗਉਨੈ || ਕਿ ਸਰਬੱਤ੍ਰ ਭਉਨੈ ||111||

ਕਿ ਸਰਬੱਤ੍ਰ ਦੇਸੈ || ਕਿ ਸਰਬੱਤ੍ਰ ਭੇਸੈ || 
ਕਿ ਸਰਬੱਤ੍ਰ ਰਾਜੈ || ਕਿ ਸਰਬੱਤ੍ਰ ਸਾਜੈ ||112||

ਕਿ ਸਰਬੱਤ੍ਰ ਦੀਨੈ || ਕਿ ਸਰਬੱਤ੍ਰ ਲੀਨੈ ||
 ਕਿ ਸਰਬੱਤ੍ਰ ਜਾਹੋ || ਕਿ ਸਰਬੱਤ੍ਰ ਭਾਹੋ ||113||

ਕਿ ਸਰਬੱਤ੍ਰ ਦੇਸੈ || ਕਿ ਸਰਬੱਤ੍ਰ ਭੇਸੈ ||
ਕਿ ਸਰਬੱਤ੍ਰ ਕਾਲੈ || ਕਿ ਸਰਬੱਤ੍ਰ ਪਾਲੈ ||114||

ਕਿ ਸਰਬੱਤ੍ਰ ਹੰਤਾ || ਕਿ ਸਰਬੱਤ੍ਰ ਗੰਤਾ ||
 ਕਿ ਸਰਬੱਤ੍ਰ ਭੇਖੀ || ਕਿ ਸਰਬੱਤ੍ਰ ਪੇਖੀ ||115||

ਕਿ ਸਰਬੱਤ੍ਰ ਕਾਜੈ || ਕਿ ਸਰਬੱਤ੍ਰ ਰਾਜੈ || 
ਕਿ ਸਰਬੱਤ੍ਰ ਸੋਖੈ || ਕਿ ਸਰਬੱਤ੍ਰ ਪੋਖੈ ||116||

ਕਿ ਸਰਬੱਤ੍ਰ ਤ੍ਰਾਣੈ || ਕਿ ਸਰਬੱਤ੍ਰ ਪ੍ਰਾਣੈ || 
ਕਿ ਸਰਬੱਤ੍ਰ ਦੇਸੈ || ਕਿ ਸਰਬੱਤ੍ਰ ਭੇਸੈ ||117||

ਕਿ ਸਰਬੱਤ੍ਰ ਮਾਨਿਯੈਂ || ਸਦੈਵੰ ਪ੍ਰਧਾਨਿਯੈਂ || 
ਕਿ ਸਰਬੱਤ੍ਰ ਜਾਪਿਯੈ || ਕਿ ਸਰਬੱਤ੍ਰ ਥਾਪਿਯੈ ||118||

ਕਿ ਸਰਬੱਤ੍ਰ ਭਾਨੈ || ਕਿ ਸਰਬੱਤ੍ਰ ਮਾਨੈ || 
ਕਿ ਸਰਬੱਤ੍ਰ ਇੰਦ੍ਰੈ || ਕਿ ਸਰਬੱਤ੍ਰ ਚੰਦ੍ਰੈ ||119||

ਕਿ ਸਰਬੰ ਕਲੀਮੈ || ਕਿ ਪਰਮੰ ਫ਼ਹੀਮੈ || 
ਕਿ ਆਕਿਲ ਅਲਾਮੈ || ਕਿ ਸਾਹਿਬ ਕਲਾਮੈ ||120||

ਕਿ ਹੁਸਨਲ ਵਜੂ ਹੈਂ || ਤਮਾਮੁਲ ਰੁਜੂ ਹੈਂ || 
ਹਮੇਸੁਲ ਸਲਾਮੈਂ || ਸਲੀਖਤ ਮੁਦਾਮੈਂ ||121||

ਗ਼ਨੀਮੁਲ ਸ਼ਿਕਸਤੈ || ਗ਼ਰੀਬੁਲ ਪਰਸਤੈ || 
ਬਿਲੰਦੁਲ ਮਕਾਨੈਂ || ਜ਼ਮੀਨੁਲ ਜ਼ਮਾਨੈਂ ||122||

ਤਮੀਜ਼ੁਲ ਤਮਾਮੈਂ || ਰੁਜੂਅਲ ਨਿਧਾਨੈਂ || 
ਹਰੀਫੁਲ ਅਜੀਮੈਂ || ਰਜ਼ਾਇਕ ਯਕੀਨੈਂ ||123||

ਅਨੇਕੁਲ ਤਰੰਗ ਹੈਂ || ਅਭੇਦ ਹੈਂ ਅਭੰਗ ਹੈਂ || 
ਅਜ਼ੀਜ਼ੁਲ ਨਿਵਾਜ਼ ਹੈਂ || ਗ਼ਨੀਮੁਲ ਖ਼ਿਰਾਜ ਹੈਂ ||124||

ਨਿਰੁਕਤ ਸਰੂਪ ਹੈਂ || ਤ੍ਰਿਮੁਕਤਿ ਬਿਭੂਤ ਹੈਂ || 
ਪ੍ਰਭੁਗਤਿ ਪ੍ਰਭਾ ਹੈਂ || ਸੁਜੁਗਤਿ ਸੁਧਾ ਹੈਂ ||125||

ਸਦੈਵੰ ਸਰੂਪ ਹੈਂ || ਅਭੇਦੀ ਅਨੂਪ ਹੈਂ || 
ਸਮਸਤੋ ਪਰਾਜ ਹੈਂ || ਸਦਾ ਸਰਬ ਸਾਜ ਹੈਂ ||126||

ਸਮਸਤੁਲ ਸਲਾਮ ਹੈਂ || ਸਦੈਵਲ ਅਕਾਮ ਹੈਂ || 
ਨ੍ਰਿਬਾਧ ਸਰੂਪ ਹੈਂ || ਅਗਾਧ ਹੈਂ ਅਨੂਪ ਹੈਂ ||127||

ਓਅੰ ਆਦਿ ਰੂਪੇ || ਅਨਾਦਿ ਸਰੂਪੈ || 
ਅਨੰਗੀ ਅਨਾਮੇ || ਤ੍ਰਿਭੰਗੀ ਤ੍ਰਿਕਾਮੇ ||128||

ਤ੍ਰਿਬਰਗੰ ਤ੍ਰਿਬਾਧੇ || ਅਗੰਜੇ ਅਗਾਧੇ || 
ਸੁਭੰ ਸਰਬ ਭਾਗੇ || ਸੁ ਸਰਬਾ ਅਨੁਰਾਗੇ ||129||

ਤ੍ਰਿਭੁਗਤ ਸਰੂਪ ਹੈਂ || ਅਛਿੱਜ ਹੈਂ ਅਛੂਤ ਹੈਂ || 
ਕਿ ਨਰਕੰ ਪ੍ਰਣਾਸ ਹੈਂ || ਪ੍ਰਿਥੀਉਲ ਪ੍ਰਵਾਸ ਹੈਂ ||130||

ਨਿਰੁਕੱਤ ਪ੍ਰਭਾ ਹੈਂ || ਸਦੈਵੰ ਸਦਾ ਹੈਂ || 
ਬਿਭੁਗਤਿ ਸਰੂਪ ਹੈਂ || ਪ੍ਰਜੁਗਤਿ ਅਨੂਪ ਹੈਂ ||131||

ਨਿਰੁਕੱਤ ਸਦਾ ਹੈਂ || ਬਿਭੁਗਤਿ ਪ੍ਰਭਾ ਹੈਂ || 
ਅਨਉਕਤਿ ਸਰੂਪ ਹੈਂ || ਪ੍ਰਜੁਗਤਿ ਅਨੂਪ ਹੈਂ ||132||


ਚਾਚਰੀ ਛੰਦ ||
ਅਭੰਗ ਹੈਂ || ਅਨੰਗ ਹੈਂ ||
 ਅਭੇਖ ਹੈਂ || ਅਲੇਖ ਹੈਂ ||133||


ਅਭਰਮ ਹੈਂ || ਅਕਰਮ ਹੈਂ ||
 ਅਨਾਦਿ ਹੈਂ || ਜੁਗਾਦਿ ਹੈਂ ||134||

ਅਜੈ ਹੈਂ || ਅਬੈ ਹੈਂ || 
ਅਭੂਤ ਹੈਂ || ਅਧੂਤ ਹੈਂ ||135||

ਅਨਾਸ ਹੈਂ || ਉਦਾਸ ਹੈਂ || 
ਅਧੰਧ ਹੈਂ || ਅਬੰਧ ਹੈਂ ||136||

ਅਭਗਤ ਹੈਂ || ਬਿਰਕਤ ਹੈਂ || 
ਅਨਾਸ ਹੈਂ || ਪ੍ਰਕਾਸ ਹੈਂ ||137||

ਨਿਚਿੰਤ ਹੈਂ || ਸੁਨਿੰਤ ਹੈਂ || 
ਅਲਿੱਖ ਹੈਂ || ਅਦਿੱਖ ਹੈਂ ||138||

ਅਲੇਖ ਹੈਂ || ਅਭੇਖ ਹੈਂ ||
ਅਢਾਹ ਹੈਂ || ਅਗਾਹ ਹੈਂ ||139 ||

ਅਸੰਭ ਹੈਂ || ਅਗੰਭ ਹੈਂ || 
ਅਨੀਲ ਹੈਂ || ਅਨਾਦਿ ਹੈਂ ||140||

ਅਨਿੱਤ ਹੈਂ || ਸੁਨਿੱਤ ਹੈਂ ||
 
ਅਜਾਤ ਹੈਂ || ਅਜਾਦਿ ਹੈਂ ||141||


ਚਾਚਰੀ ਛੰਦ II

ਸਰਬੰ ਹੰਤਾ II ਸਰਬੰ ਗੰਤਾ II
 ਸਰਬੰ ਖਿਆਤਾ II ਸਰਬੰ ਗਿਆਤਾ II142II


ਸਰਬੰ ਹਰਤਾ II ਸਰਬੰ ਕਰਤਾ II
 ਸਰਬੰ ਪ੍ਰਾਣੰ II ਸਰਬੰ ਤ੍ਰਾਣੰ II143II

ਸਰਬੰ ਕਰਮੰ II ਸਰਬੰ ਧਰਮੰ II 
ਸਰਬੰ ਜੁਗਤਾ II ਸਰਬੰ ਮੁਕਤਾ II144II


ਰਸਾਵਲ ਛੰਦ II ਤ੍ਵ ਪ੍ਰਸਾਦਿ II
ਨਮੋ ਨਰਕ ਨਾਸੇ II ਸਦੈਵੰ ਪ੍ਰਕਾਸੇ II
 ਅਨੰਗੰ ਸਰੂਪੇ II ਅਭੰਗੰ ਬਿਭੂਤੇ II145II


ਪ੍ਰਮਾਥੰ ਪ੍ਰਮਾਥੇ II ਸਦਾ ਸਰਬ ਸਾਥੇ II 
ਅਗਾਧ ਸਰੂਪੇ II ਨ੍ਰਿਬਾਧ ਬਿਭੂਤੇ II146II



ਅਨੰਗੀ ਅਨਾਮੇ II ਤ੍ਰਿਭੰਗੀ ਤ੍ਰਿਕਾਮੇ II 
ਨ੍ਰਿਭੰਗੀ ਸਰੂਪੇ II ਸਰਬੰਗੀ ਅਨੂਪੇ II147II



ਨ ਪੋਤ੍ਰੈ ਨ ਪੁਤ੍ਰੈ II ਨ ਸੱਤ੍ਰੈ ਨ ਮਿੱਤ੍ਰੈ II 
ਨ ਤਾਤੈ ਨ ਮਾਤੈ II ਨ ਜਾਤੈ ਨ ਪਾਤੈ II148II



ਨ੍ਰਿਸਾਕੰ ਸਰੀਕ ਹੈਂ II ਅਮਿਤੋ ਅਮੀਕ ਹੈਂ II
 ਸਦੈਵੰ ਪ੍ਰਭਾ ਹੈਂ II ਅਜੈ ਹੈਂ ਅਜਾ ਹੈਂ II149II



ਭਗਵਤੀ ਛੰਦ II ਤ੍ਵ ਪ੍ਰਸਾਦਿ II
ਕਿ ਜ਼ਾਹਰ ਜ਼ਹੂਰ ਹੈਂ II ਕਿ ਹਾਜ਼ਰ ਹਜ਼ੂਰ ਹੈਂ II
ਹਮੇਸੁਲ ਸਲਾਮ ਹੈਂ II ਸਮਸਤੁਲ ਕਲਾਮ ਹੈਂ II150II


ਕਿ ਸਾਹਿਬ ਦਿਮਾਗ਼ ਹੈਂ II ਕਿ ਹੁਸਨਲ ਚਰਾਗ਼ ਹੈਂ II

ਕਿ ਕਾਮਲ ਕਰੀਮ ਹੈਂ II ਕਿ ਰਾਜ਼ਕ ਰਹੀਮ ਹੈਂ II 151 II


ਕਿ ਰੋਜ਼ੀ ਦਿਹਿੰਦ ਹੈਂ II ਕਿ ਰਾਜ਼ਕ ਰਹਿੰਦ ਹੈਂ II

ਕਰੀਮੁਲ ਕਮਾਲ ਹੈਂ II ਕਿ ਹੁਸਨਲ ਜਮਾਲ ਹੈਂ II 152 II


ਗ਼ਨੀਮੁਲ ਖ਼ਿਰਾਜ ਹੈਂ II ਗ਼ਰੀਬੁਲ ਨਿਵਾਜ਼ ਹੈਂ II

ਹਰੀਫੁਲ ਸ਼ਿਕੰਨ ਹੈਂ II ਹਿਰਾਸੁਲ ਫਿਕੰਨ ਹੈਂ II 153 II


ਕਲੰਕੰ ਪੁਰਣਾਸ ਹੈਂ II ਸਮਸਤੁਲ ਨਿਵਾਸ ਹੈਂ II

ਅਗੰਜੁਲ ਗਨੀਮ ਹੈਂ II ਰਜਾਇਕ ਰਹੀਮ ਹੈਂ II 154 II


ਸਮਸਤੁਲ ਜੁਬਾਂ ਹੈਂ II ਕਿ ਸਾਹਿਬ ਕਿਰਾਂ ਹੈਂ II

ਕਿ ਨਰਕੰ ਪ੍ਰਣਾਸ ਹੈਂ II ਬਹਿਸਤੁਲ ਨਿਵਾਸ ਹੈਂ II 155 II


ਕਿ ਸਰਬੁਲ ਗਵੰਨ ਹੈਂ II ਹਮੇਸੁਲ ਰਵੰਨ ਹੈਂ II 

ਤਮਾਮੁਲ ਤਮੀਜ ਹੈਂ II ਸਮਸਤੁਲ ਅਜੀਜ ਹੈਂ II 156 II


ਪਰੰ ਪਰਮ ਈਸ ਹੈਂ II ਸਮਸਤੁਲ ਅਦੀਸ ਹੈਂ  II 

ਅਦੇਸੁਲ ਅਲੇਖ ਹੈਂ II ਹਮੇਸੁਲ ਅਭੇਖ ਹੈਂ II 157 II


ਜ਼ਿਮੀਨੁਲ ਜ਼ਮਾ ਹੈਂ II ਅਮੀਕੁਲ ਇਮਾ ਹੈਂ II

ਕਰੀਮੁਲ ਕਮਾਲ ਹੈਂ II ਕਿ ਜੁਰਅਤਿ ਜਮਾਲ ਹੈਂ II 158 II


ਕਿ ਅਚਲੰ ਪ੍ਰਕਾਸ ਹੈਂ II ਕਿ ਅਮਿਤੋ ਸੁਬਾਸ ਹੈਂ II

ਕਿ ਅਜਬ ਸਰੂਪ ਹੈਂ II ਕਿ ਅਮਿਤੋ ਬਿਭੂਤ ਹੈਂ II 159 II


ਕਿ ਅਮਿਤੋ ਪਸਾ ਹੈਂ II ਕਿ ਆਤਮ ਪ੍ਰਭਾ ਹੈਂ II

ਕਿ ਅਚਲੰ ਅਨੰਗ ਹੈਂ II ਕਿ ਅਮਿਤੋ ਅਭੰਗ ਹੈਂ II 160 II


ਮਧੁਭਾਰ ਛੰਦ II ਤ੍ਵ ਪ੍ਰਸਾਦਿ II
ਮੁਨਿ ਮਨਿ ਪ੍ਰਨਾਮ II ਗੁਨਿ ਗਨ ਮੁਦਾਮ II 
ਅਰਿ ਬਰ ਅਗੰਜ II ਹਰਿ ਨਰ ਪ੍ਰਭੰਜ II 161 II


ਅਨ ਗਨ ਪ੍ਰਨਾਮ II ਮੁਨਿ ਮਨਿ ਸਲਾਮ II 

ਹਰਿ ਨਰ ਅਖੰਡ II ਬਰ ਨਰ ਅਮੰਡ II 162 II


ਅਨ ਭਵ ਅਨਾਸ II ਮੁਨਿ ਮਨਿ ਪ੍ਰਕਾਸ II 

ਗੁਨਿ ਗਨ ਪ੍ਰਨਾਮ II ਜਲ ਥਲ ਮੁਦਾਮ II 163 II


ਅਨ ਛਿੱਜ ਅੰਗ II ਆਸਨ ਅਭੰਗ II 

ਉਪਮਾ ਅਪਾਰ II ਗਤਿ ਮਿਤਿ ਉਦਾਰ II 164 II


ਜਲ ਥਲ ਅਮੰਡ II ਦਿਸ ਵਿਸ ਅਭੰਡ II 

ਜਲ ਥਲ ਮਹੰਤ II ਦਿਸ ਵਿਸ ਬਿਅੰਤ  II 165 II


ਅਨ ਭਵ ਅਨਾਸ II ਧ੍ਰਿਤ ਧਰ ਧੁਰਾਸ II 

ਆਜਾਨ ਬਾਹੁ II ੲੇਕੈ ਸਦਾਹੁ II 166 II


ਓਅੰ ਕਾਰ ਆਦਿ II ਕਥਨੀ ਅਨਾਦਿ II 

ਖਲ ਖੰਡ ਖਿਆਲ II ਗੁਰ ਬਰ ਅਕਾਲ II 167 II


ਘਰ ਘਰਿ ਪ੍ਰਨਾਮ II ਚਿਤ ਚਰਨ ਨਾਮ II 

ਅਨ ਛਿੱਜ ਗਾਤ II ਆ ਜਿਜ ਨ ਬਾਤ  II 168 II


ਅਨ ਝੰਝ ਗਾਤ II ਅਨ ਰੰਜ ਬਾਤ II 

ਅਨ ਟੁਟ ਭੰਡਾਰ II ਅਨ ਠਟ ਅਪਾਰ II 169 II


ਆ ਡੀਠ ਧਰਮ II ਅਤਿ ਢੀਠ ਕਰਮ II 

ਅਣ ਬ੍ਰਣ ਅਨੰਤ II ਦਾਤਾ ਮਹੰਤ II 170 II


ਹਰਿ ਬੋਲਮਨਾ ਛੰਦ II ਤ੍ਵ ਪ੍ਰਸਾਦਿ II
ਕਰੁਣਾਲਯ ਹੈਂ II ਅਰਿ ਘਾਲਯ ਹੈਂ II 
ਖਲ ਖੰਡਨ ਹੈਂ II ਮਹਿ ਮੰਡਨ ਹੈਂ II 171 II


ਜਗਤੇਸ੍ਵਰ ਹੈਂ II ਪਰਮੇਸ੍ਵਰ ਹੈਂ II 

ਕਲਿ ਕਾਰਣ ਹੈਂ II ਸਰਬ ਉਬਾਰਣ ਹੈਂ II 172 II


ਧ੍ਰਿਤ ਕੇ ਧਰਣ ਹੈਂ II ਜਗ ਕੇ ਕਰਨ ਹੈਂ II 

ਮਨ ਮਾਨਿਯ ਹੈਂ II ਜਗ ਜਾਨਿਯ ਹੈਂ II 173 II


ਸਰਬੰ ਭਰ ਹੈਂ II ਸਰਬੰ ਕਰ ਹੈਂ II 

ਸਰਬ ਪਾਸਿਯ ਹੈਂ II ਸਰਬ ਨਾਸਿਯ ਹੈਂ II 174 II


ਕਰੁਣਾਕਰ ਹੈਂ II ਬਿਸ੍ਵੰਭਰ ਹੈਂ II 

ਸਰਬੇਸ੍ਵਰ ਹੈਂ II ਜਗਤੇਸ੍ਵਰ ਹੈਂ II 175 II


ਬ੍ਰਹਮੰਡਸ ਹੈਂ II ਖਲ ਖੰਡਸ ਹੈਂ II 

ਪਰ ਤੇ ਪਰ ਹੈਂ II ਕਰੁਣਾਕਰ ਹੈਂ II 176 II


ਅਜਪਾ ਜਪ ਹੈਂ II ਅਥਪਾ ਥਪ ਹੈਂ II 

ਅਕ੍ਰਿਤਾ ਕ੍ਰਿਤ ਹੈਂ II ਅਮ੍ਰਿਤਾ ਮ੍ਰਿਤ ਹੈਂ II 177 II


ਅਮ੍ਰਿਤਾ ਮ੍ਰਿਤ ਹੈਂ II ਕਰੁਣਾ ਕ੍ਰਿਤ ਹੈਂ II 

ਅਕ੍ਰਿਤਾ ਕ੍ਰਿਤ ਹੈਂ II ਧਰਣੀ ਧ੍ਰਿਤ ਹੈਂ II 178 II


ਅਮਿਤੇਸ੍ਵਰ ਹੈਂ II ਪਰਮੇਸ੍ਵਰ ਹੈਂ II 

ਅਕ੍ਰਿਤਾ ਕ੍ਰਿਤ ਹੈਂ II ਅਮ੍ਰਿਤਾ ਮ੍ਰਿਤ ਹੈਂ II 179 II


ਅਜਬਾ ਕ੍ਰਿਤ ਹੈਂ II ਅਮ੍ਰਿਤਾ ਅਮ੍ਰਿਤ ਹੈਂ II 

ਨਰ ਨਾਇਕ ਹੈਂ II ਖਲ ਘਾਇਕ ਹੈਂ II 180 II


ਬਿਸ੍ਵੰਭਰ ਹੈਂ II ਕਰੁਣਾਲਯ ਹੈਂ II 

ਨ੍ਰਿਪ ਨਾਇਕ ਹੈਂ II ਸਰਬ ਪਾਇਕ ਹੈਂ II 181 II


ਭਵ ਭੰਜਨ ਹੈਂ II ਅਰਿ ਗੰਜਨ ਹੈਂ II 

ਰਿਪੁ ਤਾਪਨ ਹੈਂ II ਜਪੁ ਜਾਪਨ ਹੈਂ II 182 II


ਅਕਲੰ ਕ੍ਰਿਤ ਹੈਂ II ਸਰਬਾ ਕ੍ਰਿਤ ਹੈਂ II 

ਕਰਤਾ ਕਰ ਹੈਂ II ਹਰਤਾ ਹਰਿ ਹੈਂ II 183 II


ਪਰਮਾਤਮ ਹੈਂ II ਸਰਬਾਤਮ ਹੈਂ II 

ਆਤਮ ਬਸ ਹੈਂ II ਜਸ ਕੇ ਜਸ ਹੈਂ II 184 II


ਭੁਜੰਗ ਪ੍ਰਯਾਤ ਛੰਦ II


ਨਮੋ ਸੂਰਜ ਸੂਰਜੇ II ਨਮੋ ਚੰਦ੍ਰ ਚੰਦ੍ਰੇ II 
ਨਮੋ ਰਾਜ ਰਾਜੇ II ਨਮੋ ਇੰਦ੍ਰ ਇੰਦ੍ਰੇ II



ਨਮੋ ਅੰਧਕਾਰੇ II ਨਮੋ ਤੇਜ ਤੇਜੇ II 
ਨਮੋ ਬਿੰਦ-ਬਿੰਦੇ II ਨਮੋ ਬੀਜ ਬੀਜੇ II 185 II



ਨਮੋ ਰਾਜਸੰ ਤਾਮਸੰ ਸਾਂਤ ਰੂਪੇ II 
ਨਮੋ ਪਰਮ ਤੱਤੰ ਅਤੱਤੰ ਸਰੂਪੇ II



ਨਮੋ ਜੋਗ ਜੋਗੇ II ਨਮੋ ਗਿਆਨ ਗਿਆਨੇ II 
ਨਮੋ ਮੰਤ੍ਰ ਮੰਤ੍ਰੇ II ਨਮੋ ਧਿਆਨ ਧਿਆਨੇ II 186 II



ਨਮੋ ਜੁਧ ਜੁਧੇ II ਨਮੋ ਗਿਆਨ ਗਿਆਨੇ II 
ਨਮੋ ਭੋਜ ਭੋਜੇ II ਨਮੋ ਪਾਨ ਪਾਨੇ II



ਨਮੋ ਕਲਹ ਕਰਤਾ II ਨਮੋ ਸਾਂਤ ਰੂਪੇ II 
ਨਮੋ ਇੰਦ੍ਰ ਇੰਦ੍ਰੇ ਅਨਾਦੰ ਬਿਭੂਤੇ II 187 II



ਕਲੰਕਾਰ ਰੂਪੇ ਅਲੰਕਾਰ ਅਲੰਕੇ II
ਨਮੋ ਆਸ ਆਸੇ II ਨਮੋ ਬਾਂਕ ਬੰਕੇ II



ਅਭੰਗੀ ਸਰੂਪੇ ਅਨੰਗੀ ਅਨਾਮੇ II 
ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ II 188 II



ੲੇਕ ਅਛਰੀ ਛੰਦ II
ਅਜੈ IIਅਲੈ II 
ਅਭੈ II ਅਬੈ II 189 II

ਅਭੂ II ਅਜੂ II 
ਅਨਾਸ II ਅਕਾਸ II 190 II


ਅਗੰਜ II ਅਭੰਜ II 
ਅਲੱਖ II ਅਭੱਖ II 191 II



ਅਕਾਲ II ਦਿਆਲ II 
ਅਲੇਖ II ਅਭੇਖ II 192 II



ਅਨਾਮ II ਅਕਾਮ II 
ਅਗਾਹ II ਅਢਾਹ II 193 II



ਅਨਾਥੇ II ਪ੍ਰਮਾਥੇ II 
ਅਜੋਨੀ II ਅਮੋਨੀ II 194 II



ਨ ਰਾਗੇ II ਨ ਰੰਗੇ II 
ਨ ਰੂਪੇ II ਨ ਰੇਖੇ II 195 II



ਅਕਰਮੰ II ਅਭਰਮੰ II 
ਅਗੰਜੇ II ਅਲੇਖੇ II 196 II



ਭੁਜੰਗ ਪ੍ਰਯਾਤ ਛੰਦ II
ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ II 
ਅਗੰਜੁਲ ਅਨਾਮੇ ਸਮਸਤੁਲ ਨਿਵਾਸੇ II

ਨ੍ਰਿਕਾਮੰ ਬਿਭੂਤੇ ਸਮਸਤੁਲ ਸਰੂਪੇ II 
ਕੁਕਰਮੰ ਪੁਰਣਾਸੀ ਸੁਧਰਮੰ ਬਿਭੂਤੇII 197 II

ਸਦਾ ਸੱਚਿਦਾਨੰਦ ਸੱਤ੍ਰੰ ਪ੍ਰਣਾਸੀ II 
ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ II

ਅਜਾਇਬ ਬਿਭੂਤੇ ਗਜਾਇਬ ਗਨੀਮੇ II 
ਹਰੀਅੰ ਕਰੀਅੰ ਕਰੀਮੁਲ ਰਹੀਮੇ II 198 II

ਚੱਤ੍ਰ ਚੱਕ੍ਰ ਵਰਤੀ ਚੱਤ੍ਰ ਚੱਕ੍ਰ ਭੁਗਤੇ II 
ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ II

ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ II 
ਸਦਾ ਅੰਗ ਸੰਗੇ ​​ਅਭੰਗੰ ਬਿਭੂਤੇ II 199 II



No comments:

Post a Comment

ਵਾਹਿਗੁਰੂ ਜੀ ਬੇਨਤੀ ਹੈ ਕਿ ਜੇ ਤੁਹਾਡੇ ਕੋਲ ਕੋਈ ਇਤਿਹਾਸ ਹੈ ਤਾਂ ਸਾਨੂੰ ਜ਼ਰੂਰ Send ਕਰੋ ਜੀ। ਧੰਨਵਾਦ ਜੀ।